ਅੱਜ 10 ਫਰਵਰੀ 2025 ਨੂੰ ਵਿਦਿਆਰਥੀ ਜਥੇਬੰਦੀ "ਸੱਥ" ਨੇ ਕੁੜੀਆਂ ਦੇ 7 ਨੰਬਰ ਹੋਸਟਲ ਦੀ ਵਾਰਡਨ ਨੂੰ ਮੰਗ ਪੱਤਰ ਦਿੱਤਾ। ਜਿਸ ਵਿਚ ਮੰਗ ਰੱਖੀ ਗਈ ਕਿ ਹੋਸਟਲ ਵਿਚ ਵਹੀਕਲਾਂ ਨੂੰ ਖੜ੍ਹਾ ਕਰਨ ਲਈ ਪਾਰਕਿੰਗ ਸ਼ੈੱਡ ਬਣਾਇਆ ਜਾਵੇ। ਕੁੜੀਆਂ ਦੇ ਬਾਕੀ ਸਾਰੇ ਹੋਸਟਲਾਂ ਵਿਚ ਸ਼ੈੱਡ ਬਣੇ ਹੋਏ ਹਨ, ਸਿਰਫ 7 ਨੰਬਰ ਹੋਸਟਲ ਨੂੰ ਛੱਡ ਕੇ। ਬਿਨ੍ਹਾਂ ਸ਼ੈੱਡ ਤੋਂ ਵਿਦਿਆਰਥੀਆਂ ਦੇ ਵਹੀਕਲ ਮੀੰਹ-ਕਣੀ, ਧੁੱਪ ਤੇ ਖ਼ਰਾਬ ਮੌਸਮ ਆਦਿ 'ਚ ਬਾਹਰ ਖੜ੍ਹੇ ਰਹਿੰਦੇ ਹਨ, ਜਿਸ ਨਾਲ਼ ਵਹੀਕਲ ਖਰਾਬ ਹੁੰਦੇ ਹਨ। ਹੋਸਟਲ ਵਾਰਡਨ ਡਾ. ਸਰਵਨਰਿੰਦਰ ਕੌਰ ਨੇ ਸਾਨੂੰ ਭਰੋਸਾ ਦਵਾਇਆ ਕਿ ਉਹ ਇਸ ਮਸਲੇ ਨੂੰ ਲਿਖ ਕੇ ਅੱਗੇ ਜ਼ਰੂਰ ਭੇਜਣਗੇ। ਨਾਲ਼ ਹੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ, ਪਰ ਹਲੇ ਤੱਕ ਕੋਈ ਕਾਰਵਾਈ ਨੀ ਕੀਤੀ ਗਈ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਦੀ ਮੁਸ਼ਕਿਲ ਹੱਲ ਕੀਤੀ ਜਾ ਸਕੇ।

Comments

Popular posts from this blog

ग्रामीण विकास मंत्रालय, भारत सरकार ने नक्शा कार्यक्रम शुरू किया

तेजधार चाकू के साथ गिरफ्तार

गुंडे बदमाशों का गढ़ बना चंडीगढ़