ਪੰਜਾਬ ਦੇ ਜਲ ਸੰਕਟ ਵਾਰੇ ਪ੍ਰਦਰਸ਼ਨੀ

ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਅੱਜ ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਪੰਜਾਬ ਦੇ ਜਲ ਸੰਕਟ ਵਾਰੇ ਅੱਜ ਪ੍ਰਦਰਸ਼ਨੀ ਲਾਈ ਗਈ ਸੀ। ਪੰਜਾਬ ਦੇ ਸਾਰੇ ਕੁਦਰਤੀ ਸਰੋਤਾਂ ਦੀ ਲੁੱਟ ਬਿਨ੍ਹਾਂ ਰੋਕ ਟੋਕ ਜਾਰੀ ਹੈ, ਪੰਜਾਬ ਦੇ ਜੰਗਲਾਂ ਨੂੰ ਤਬਾਹ ਕੀਤਾ ਜਾ ਰਿਹਾ, ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਹੋਰ ਹੇਠਾਂ ਡਿੱਗ ਰਿਹਾ, ਪੰਜਾਬ ਦੀ ਖੇਤੀ ਵੀ ਉੱਜੜ ਚੁੱਕੀ ਹੈ ਅਤੇ ਤਰੱਕੀ ਦੇ ਝੂਠੇ ਵਾਅਦੇ ਹੇਠ ਬਣੀਆਂ ਨਿੱਤ ਨਵੀਆਂ ਫੈਕਟਰੀਆਂ ਦਾ ਦੂਸ਼ਿਤ ਪਾਣੀ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਵੰਡ ਰਿਹਾ। ਇਹ ਸਾਰਾ ਵਰਤਾਰਾ ਪੰਜਾਬ ਦੀ ਭੂਗੋਲਿਕ ਸਥਿਤੀ ਲਈ ਬਹੁਤ ਵੱਡਾ ਖ਼ਤਰਾ ਹੈ।

ਪੰਜਾਬ ਦੇ ਜਲ ਸੰਕਟ ਦੇ ਇਸੇ ਖ਼ਤਰੇ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਅੱਜ ਲਾਈ ਗਈ ਪ੍ਰਦਰਸ਼ਨੀ ਨੂੰ ਸਾਰੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਡੀ.ਏ.ਵੀ ਕਾਲਜ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਇੰਨੇ ਗੰਭੀਰ ਮਸਲੇ 'ਤੇ ਕਿਸੇ ਨੇ ਗੱਲ ਚੁੱਕੀ ਹੋਵੇ ਤੇ ਲੋਕਾਂ ਨੂੰ ਜਾਣੂ ਕਰਵਾਇਆ ਹੋਵੇ। ਡੀ.ਏ.ਵੀ ਕਾਲਜ ਵਰਗੇ ਅਦਾਰੇ 'ਚ ਜਿੱਥੇ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ ਸੀ, ਅੱਜ ਅਕਾਲ ਪੁਰਖ ਦੀ ਬਖਸਿਸ਼ ਸਦਕਾ ਉੱਥੇ ਵੀ ਗੱਲ ਤੁਰ ਪਈ ਹੈ।  

"ਸੱਥ" ਅੱਗੇ ਵੀ ਪੰਥ-ਪੰਜਾਬ ਹਿੱਤ ਕਾਰਜ ਕਰਦਿ ਰਹੇਗੀ। ਸਾਰੇ ਇਨਸਾਫ ਪਸੰਦ ਤੇ ਪੰਜਾਬ ਪ੍ਰਸਤ ਵਿਦਿਆਰਥੀਆਂ ਨੂੰ ਅਪੀਲ ਹੈ ਕਿ "ਡੀਏਵੀ ਸੱਥ" ਨਾਲ਼ ਜੁੜੋ ਤੇ ਆਓ ਆਪਾਂ ਮਿਲ਼ਕੇ ਸੰਜੀਦਾ ਤੇ ਗੰਭੀਰ ਮਸਲਿਆਂ 'ਤੇ ਗੱਲਬਾਤ ਆਰੰਭੀਏ ਤੇ ਨਵੀਂ ਅਗਵਾਈ ਵਾਲੀ ਸੰਜੀਦਾ ਲੀਡਰਸ਼ਿਪ ਪੈਦਾ ਕਰੀਏ।

Comments

Popular posts from this blog

ग्रामीण विकास मंत्रालय, भारत सरकार ने नक्शा कार्यक्रम शुरू किया

तेजधार चाकू के साथ गिरफ्तार

गुंडे बदमाशों का गढ़ बना चंडीगढ़